Gangster ਮਨਦੀਪ ਤੂਫ਼ਾਨ ਗ੍ਰਿਫ਼ਤਾਰ,ਪਰਿਵਾਰ ਨੂੰ ਉਸਦੇ Encounter ਦਾ ਡਰ |OneIndia Punjabi

2022-09-16 0

ਵੱਖ ਵੱਖ ਮਾਮਲਿਆਂ ਚ ਲੋੜੀਂਦਾ ਗੈਂਗਸਟਰ ਮਨਦੀਪ ਸਿੰਘ ਉਰਫ ਤੂਫ਼ਾਨ ਨੂੰ ਤਰਨ ਤਾਰਨ ਪੁਲਿਸ ਨੇ ਜੰਡਿਆਲਾ ਗੁਰੂ ਤੋਂ ਅੱਜ ਤੜਕਸਾਰ ਗ੍ਰਿਫ਼ਤਾਰ ਕੀਤਾ ਏ। ਗੈਂਗਸਟਰ ਮਨਦੀਪ ਤੂਫਾਨ ਬਟਾਲਾ ਦੇ ਸੁੰਦਰ ਨਗਰ ਦਾ ਰਹਿਣ ਵਾਲਾ ਏ ਅਤੇ ਉਸ 'ਤੇ ਪਹਿਲਾ ਮਾਮਲਾ 2018 ਚ ਨਾਜਾਇਜ਼ ਪਿਸਤੌਲ ਦਾ ਦਰਜ਼ ਹੋਇਆ ਸੀ। ਉਸ ਤੋਂ ਬਾਅਦ ਮਨਦੀਪ ਤੂਫ਼ਾਨ ਜ਼ੁਰਮ ਦੀ ਦੁਨੀਆਂ 'ਚ ਸਿਖਰ ਤੇ ਪੁੱਜ ਗਿਆ। ਤੂਫ਼ਾਨ 'ਤੇ ਕਤਲ ਅਤੇ ਨਜਾਇਜ਼ ਅਸਲੇ ਦੇ ਕਈ ਮਾਮਲੇ ਵੱਖ-ਵੱਖ ਥਾਣਿਆਂ ਚ ਦਰਜ ਨੇ, ਜਿਨ੍ਹਾਂ ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਪਤਨੀ, ਡੇਰਾ ਬਾਬਾ ਨਾਨਕ ਦੇ ਇਕ ਸਾਬਕਾ ਫੌਜੀ ਦੇ ਕਤਲ ਦਾ ਮਾਮਲਾ ਵੀ ਸ਼ਾਮਲ ਏ। ਗੈਂਗਸਟਰ ਮਨਦੀਪ ਸਿੰਘ ਤੂਫ਼ਾਨ ਨੂੰ ਪੁਲਿਸ ਵਲੋਂ ਫੜੇ ਜਾਣ 'ਤੇ ਉਸ ਦੇ ਪਿਤਾ ਸਾਬਕਾ ਫੌਜੀ ਹਰਭਜਨ ਸਿੰਘ ਨੇ ਪੰਜਾਬ ਪੁਲਿਸ ਵੱਲੋਂ ਉਸ ਨੂੰ ਐਨਕਾਉਂਟਰ ਚ ਮਾਰ ਦਿੱਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। #sidhumoosewala #mandeeptufan #punjabpolice

Videos similaires